ਪਠਾਨਕੋਟ – ਪਠਾਨਕੋਟ ਪੁਲਸ ਵਿਭਾਗ ਦੇ ਐੱਸ. ਐੱਚ. ਓ. ਹਰਪ੍ਰੀਤ ਕੌਰ ਬਾਜਵਾ ਦੁਆਰਾ ਨਿੱਜੀ ਸਕੂਲ ਦੀ ਅੱਠਵੀਂ ਜਮਾਤ ਦੀ ਕੁੜੀ ਦਾ ਮਨੋਬਲ ਵਧਾਉਣ ਲਈ ਉਸਨੂੰ ਇਕ ਦਿਨ ਲਈ ਸਟੇਸ਼ਨ ਹਾਊਸ ਅਫ਼ਸਰ (ਐੱਸ. ਐੱਚ. ਓ.) ਦਾ ਅਹੁਦਾ ਦਿੱਤਾ ਅਤੇ ਕੁੜੀ ਸੁਗੰਧੀ ਨੇ ਨਸ਼ਿਆਂ ਖ਼ਿਲਾਫ਼ ਲੜਨ ਲਈ ਸਹੁੰ ਚੁੱਕ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਕੁੜੀ ਨੇ ਪੁਲਸ ਫੋਰਸ ਦੇ ਰੋਜ਼ਾਨਾ ਕਾਰਜਾਂ ਅਤੇ ਉਨ੍ਹਾਂ ਦੁਆਰਾ ਸਾਹਮਣਾ ਕੀਤੀਆਂ ਜਾਂਦੀਆਂ ਚੁਣੌਤੀਆਂ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਕੀਤੀ। ਇਹ ਵਿਲੱਖਣ ਮੌਕਾ ਪਠਾਨਕੋਟ ਪੁਲਸ ਵਿਭਾਗ ਦੁਆਰਾ ਜ਼ਿਲ੍ਹੇ ’ਚ ਲਗਾਤਾਰ ਨਸ਼ਾ ਵਿਰੋਧੀ ਯਤਨਾਂ ਦੇ ਹਿੱਸੇ ਵਜੋਂ ਆਯੋਜਿਤ ਇਕ ਲੇਖ ਲਿਖਣ ਮੁਕਾਬਲੇ, ਜਿਸਦਾ ਵਿਸ਼ਾ ਸੀ, ‘ਨਸ਼ੇ ਤੋਂ ਰਹਿਤ ਇਕ ਸੋਸਾਇਟੀ’ ’ਚ ਸੁਗੰਧੀ ਕੁੜੀ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਮਾਨਤਾ ਵਜੋਂ ਉਸਨੂੰ ਦਿੱਤਾ ਗਿਆ ਹੈ।