ਅੱਜ ਬੰਦ ਹੋਵੇਗਾ ਮੋਗਾ-ਕੋਟਕਪੂਰਾ ਰੋਡ ਉਤੇ ਸਿੰਘਾਂਵਾਲਾ ਟੌਲ ਪਲਾਜ਼ਾ

Share on Social Media

ਪੰਜਾਬ ਵਿਚ ਅੱਜ ਇਕ ਹੋਰ ਟੌਲ ਪਲਾਜ਼ਾ ਬੰਦ ਹੋਵੇਗਾ। ਸਰਕਾਰ ਵੱਲੋਂ ਅੱਜ ਮੋਗਾ-ਕੋਟਕਪੂਰਾ ਰੋਡ ਉੱਤੇ ਸਥਿਤ ਸਿੰਘਾਂਵਾਲਾ ਟੌਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਜਾਵੇਗਾ।

ਸਿੰਘਾਂਵਾਲਾ ਟੌਲ ਪਲਾਜ਼ੇ ਨੂੰ ਬੰਦ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਉੱਥੇ ਪਹੁੰਚ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਅਧਿਕਾਰਤ ਤੌਰ ਉਤੇ ਇਸ ਟੌਲ ਪਲਾਜ਼ੇ ਨੂੰ ਬੰਦ ਕੀਤਾ ਜਾਵੇਗਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਟੌਲ ਪਲਾਜ਼ੇ ਦੀ ਮਿਆਦ ਇਸੇ ਮਹੀਨੇ ਖ਼ਤਮ ਹੋ ਜਾਣੀ ਹੈ, ਪਰ ਮੁੱਖ ਮੰਤਰੀ ਕੁਝ ਤਕਨੀਕੀ ਕਾਰਨਾਂ ਦੇ ਚਲਦਿਆਂ ਸਮੇਂ ਤੋਂ ਪਹਿਲਾਂ ਬੰਦ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ 9 ਟੌਲ ਪਲਾਜ਼ੇ ਬੰਦ ਕਰਵਾਏ ਜਾ ਚੁੱਕੇ ਹਨ। ਹੁਣ ਇਹ 10ਵਾਂ ਟੌਲ ਪਲਾਜ਼ਾ ਬੰਦ ਕਰਵਾਇਆ ਜਾਵੇਗਾ।