ਅੱਜ ਘੋੜੀ ਚੜ੍ਹਨਗੇ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ, ਮੋਹਾਲੀ ‘ਚ ਹੋਵੇਗਾ ਵਿਆਹ ਦਾ ਪ੍ਰੋਗਰਾਮ

Share on Social Media

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਮੇਰਠ ਵਾਸੀ ਡਾ. ਗੁਰਵੀਨ ਕੌਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਨੇ 29 ਅਕਤੂਬਰ ਨੂੰ ਮੰਗਣੀ ਕਰਵਾਈ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਪੇਸ਼ੇ ਤੋਂ ਡਾਕਟਰ ਹਨ। ਉਨ੍ਹਾਂ ਦਾ ਵਿਆਹ ਸਿੱਖ ਮਰਿਆਦਾ ਮੁਤਾਬਕ ਹੋਵੇਗਾ।

ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੇ ਵਿਆਹ ‘ਚ ਕਈ ਵੀ. ਵੀ. ਆਈ. ਪੀ. ਮਹਿਮਾਨ ਸ਼ਿਰੱਕਤ ਕਰ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਵੀ ਵਿਆਹ ‘ਚ ਪੁੱਜਣਗੇ।