ਕੈਲੀਫੋਰਨੀਆ :ਅਮਰੀਕਾ ਵਿਚ ਮਾਸਰਟਰਜ਼ ਦੀ ਪੜ੍ਹਾਈ ਕਰਨ ਗਈ ਤੇਲੰਗਾਨਾ ਦੀ ਇੱਕ ਵਿਦਿਆਰਥਣ ਸ਼ਿਕਾਗੋ ਦੀ ਸੜਕ ‘ਤੇ ਭੁੱਖ ਨਾਲ ਤੜਫਦੀ ਪਾਈ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਦਿਆਰਥਣ ਦੀ ਮਾਂ ਨੇ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਵਿਦਿਆਰਥਣ ਦੀ ਪਛਾਣ ਤੇਲੰਗਾਨਾ ਦੇ ਮੇਦਚਲ ਜ਼ਿਲ੍ਹੇ ਦੀ ਵਸਨੀਕ ਸਈਦਾ ਲੂਲੂ ਮਿਨਹਾਜ ਜ਼ੈਦੀ ਵਜੋਂ ਹੋਈ ਹੈ, ਜੋ ਅਗਸਤ 2021 ਵਿੱਚ ਟਰਾਈਨ ਯੂਨੀਵਰਸਿਟੀ, ਡੇਟ੍ਰੋਇਟ, ਸ਼ਿਕਾਗੋ ਤੋਂ ਸੂਚਨਾ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕਰਨ ਲਈ ਗਈ ਸੀ। ਉਹ ਪੜ੍ਹਾਈ ਕਰ ਰਹੀ ਸੀ ਅਤੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਸੀ। ਪਿਛਲੇ ਦੋ ਮਹੀਨਿਆਂ ਤੋਂ ਉਸ ਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਸੀ।