ਅਮਰੀਕਾ ਵਿਚ ਪੰਜਾਬੀ ਗੱਭਰੂ ਦੀ ਹੋਈ ਮੌਤ

Share on Social Media

ਦੀਨਾਨਗਰ :- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਥਾਣਾ ਪੁਰਾਣਾਸ਼ਾਲਾ ਅਧੀਨ ਆਉਦੇ ਪਿੰਡ ਬਹਾਦਰ ਦੇ ਜੰਮਪਲ ਜਗਜੋਤ ਸਿੰਘ (30) ਦੀ ਅਮਰੀਕਾ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਜਗਜੋਤ ਸਿੰਘ ਨੂੰ 2017 ਵਿਚ ਅਮਰੀਕਾ ਭੇਜਿਆ ਸੀ ਅਤੇ ਉਹ ਨਿਊਯਾਰਕ ਤੋਂ ਕੈਲੀਫੋਰਨੀਆ ਤੱਕ ਟਰੱਕ ਚਲਾਉਣ ਦਾ ਕੰਮਕਾਰ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਐੱਲ.ਏ ਸ਼ਹਿਰ ਵਿਚ 28 ਅਗਸਤ ਨੂੰ ਇਕ ਸੜਕ ਹਾਦਸੇ ਦੌਰਾਨ ਕਾਫ਼ੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਐੱਲ.ਏ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਹੋਇਆ ਸੀ, ਪਰ 7 ਸਤੰਬਰ ਨੂੰ ਉਸਦੀ ਮੌਤ ਹੋ ਗਈ ਹੈ। ਜਿਸ ਦੀ ਸੂਚਨਾ ਸਾਡੇ ਉਥੇ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਹੈ ।